Lyrics of Dr. Satinder Sartaj Poetry & songs
ਬੁਲਾਉਣਾ ਨਹੀਂ ਆਇਆ
ਕਦੀ ਪਿਆਰ ਸਾਨੂੰ
ਕਦੀ ਪਿਆਰ ਸਾਨੂੰ ਜਤਾਉਣਾ ਨਹੀਂ ਆਇਆ
ਉਹ ਕੋਲੋਂ ਦੀ ਲੰਘਿਆ ਬੁਲਾਉਣਾ ਨਹੀਂ ਆਇਆ।
ਕਦੀ ਪਿਆਰ ਸਾਨੂੰ ਜਤਾਉਣਾ ਨਹੀਂ ਆਇਆ
ਉਹ ਕੋਲੋਂ ਦੀ ਲੰਘਿਆ ਬੁਲਾਉਣਾ ਨਹੀਂ ਆਇਆ।
ਕਦੀ ਪਿਆਰ ਸਾਨੂੰ
Music
ਜਿਵੇਂ ਕਿ ਉਦੋਂ ਜਾਨ ਸ਼ੀਸ਼ੇ ਦੀ ਹੋ ਗਈ
ਸ਼ੀਸ਼ੇ ਦੀ ਹੋ ਗਈ
ਜਿਵੇਂ ਕਿ ਉਦੋਂ ਪੌਣ ਚੱਲਦੀ ਖਲੋ ਗਈ
ਚੱਲਦੀ ਖਲੋ ਗਈ
ਇਸ਼ਾਰੇ ਨਾਲ ਹੱਥ ਵੀ
ਇਸ਼ਾਰੇ ਨਾਲ ਹੱਥ ਵੇ ਹਿਲਾਉਣਾ ਨਹੀਂ ਆਇਆ।
ਉਹ ਕੋਲੋਂ ਦੀ ਲੰਘਿਆ ਬੁਲਾਉਣਾ ਨਹੀਂ ਆਇਆ।
ਕਦੀ ਪਿਆਰ ਸਾਨੂੰ
Music
ਕਿ ਧੜਕਣ ਦਿਲਾਂ ਦੀ ਵਧੀ ਬੇਮੁਹਾਰੀ
ਵਧੀ ਬੇਮੁਹਾਰੀ
ਕਿ ਹੋਸ਼ ਓ ਅਵਾਸਾਂ ਨੇ ਲਾਈ ਉਡਾਰੀ
ਲਾਈ ਉਡਾਰੀ
ਮਗਰ ਹਾਲ ਫਿਰ ਵੀ
ਮਗਰ ਹਾਲ ਫਿਰ ਵੀ ਸੁਣਾਉਣਾ ਨਹੀਂ ਆਇਆ
ਉਹ ਕੋਲੋਂ ਦੀ ਲੰਘਿਆ ਬੁਲਾਉਣਾ ਨਹੀਂ ਆਇਆ।
ਕਦੀ ਪਿਆਰ ਸਾਨੂੰ
Music
ਉਹਨਾਂ ਦੇਖਿਆ ਸੀ ਜਦੋਂ ਨੇੜੇ ਆ ਕੇ
ਜਦੋਂ ਨੇੜੇ ਆ ਕੇ Music
ਕੀ ਦੱਸੀਏ ਕੀ ਗੁਜ਼ਰੀ ਸੀ
ਨਜ਼ਰਾਂ ਮਿਲਾ ਕੇ ਨਜ਼ਰਾਂ ਮਿਲਾ ਕੇ
ਕਿ ਅੱਖੀਆਂ ਨੂੰ ਇਸ਼ਕਾ
ਕਿ ਅੱਖੀਆਂ ਨੂੰ ਇਸ਼ਕਾ ਛੁਪਾਉਣਾ ਨਹੀਂ ਆਇਆ
ਉਹ ਕੋਲੋਂ ਦੀ ਲੰਘਿਆ ਬੁਲਾਉਣਾ ਨਹੀਂ ਆਇਆ।
ਕਦੀ ਪਿਆਰ ਸਾਨੂੰ
Music
ਕਿ ਜਿਸ ਥਾਂ ਖੜੇ ਸੀ ਉਹਦਾ ਨਾ ਵੀ ਭੁੱਲਿਆ
ਉਹਦਾ ਨਾ ਵੀ ਭੁੱਲਿਆ
ਹਾਂ ਸਰਤਾਜ ਸਾਨੂੰ ਮੁਕਾਵਣ ਤੇ ਤੁਲਿਆ
ਮੁਕਾਵਣ ਤੇ ਤੁਲਿਆ
ਕਿਹਾ ਗਾਉਣ ਨੂੰ
ਕਿਹਾ ਗਾਉਣ ਨੂੰ ਸਾਨੂੰ ਗਾਉਣਾ ਨਹੀਂ ਆਇਆ
ਉਹ ਕੋਲੋਂ ਦੀ ਲੰਘਿਆ ਬੁਲਾਉਣਾ ਨਹੀਂ ਆਇਆ।
ਕਦੀ ਪਿਆਰ ਸਾਨੂੰ ਜਤਾਉਣਾ ਨਹੀਂ ਆਇਆ
ਮਾਸੂਮੀਅਤ
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ
ਸ਼ੌਹਰਤ,ਇੱਜਤ,ਇਲਮ,ਅਮੀਰੀ, ਤਾਕਤਾਂ
ਇਹ ਕੰਮ ਰੱਬ ਦੇ ਹੋਰ ਵਜ਼ੀਰ ਵੀ ਕਰ ਦਿੰਦੇ
ਜਿਹਨਾਂ ਦੇ ਚਿਹਰੇ ਵਿਚ ਖਿੱਚ ਜਿਹੀ ਹੁੰਦੀ ਏ
ਉਹ ਤਾਂ ਰੱਬ ਨੇ ਆਪ ਉਕੇਰੇ ਹੁੰਦੇ ਨੇ
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ
ਜੇ ਨਜ਼ਦੀਕ ਉਹਨਾਂ ਦੇ ਬਹਿਣਾ ਮਿੱਤਰਾ ਵੇ
ਪਿਛਲੇ ਜਨਮ ਦਾ ਲੇਖਾ ਜੋਖਾ ਲੈ ਆਵੀਂ
ਉਹਨਾਂ ਦੀ ਸੁਹਬਤ ਮਿਲਦੀ ਬਸ ਓਹਨਾਂ ਨੂੰ
ਸੁੱਚੇ ਮੋਤੀ ਜਿਹਨਾਂ ਕੇਰੇ ਹੁੰਦੇ ਨੇ
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ
ਪਾਕੀਜ਼ਾ ਸੂਰਤ ਨਾਲ ਨਜ਼ਰ ਮਿਲਾ ਲੈਣਾ
ਇਹ ਕੰਮ ਤੈਥੋਂ ਨਹੀਂ ਹੋਣਾ ਸਰਤਾਜ ਮੀਆਂ
ਏਹੋ ਕੰਮ ਤਿੰਨ ਪਾਕਿ ਪਵਿੱਤਰ ਰੂਹਾਂ ਦੇ
ਜਾ ਜਿਸ ਦਿਲ ਵਿੱਚ ਸਿਦਕ ਤੇ ਜ਼ੇਰੇ ਹੁੰਦੇ ਨੇ
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ
ਏਨੇ ਕੁ ਪਲ
ਮਸਾਂ ਮੈਂ ਏਨੇ ਕੁ ਪਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਮਸਾਂ ਮੈਂ ਏਨੇ ਕੁ ਪਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਵਕਤਾਂ ਦਾ ਬਾਣੀਆਂ ਏ ਲੋਭੀ
ਦਿੱਤੇ ਹੋਏ ਪਲਾਂ ਨੂੰ ਨਾ ਮੋੜੇ
ਘੁੰਮੀ ਜਾਂਦਾ ਉਮਰਾਂ ਦਾ ਪਹੀਆ
ਵੇਖ ਕਾਇਨਾਤ ਸੁੱਤੀ ਪਈ ਆ
ਸਾਹਾਂ ਵੱਟੇ ਚਾਂਦਨੀ ਇਹ ਲਈ ਆ
ਭੱਜੇ ਆਉਂਦੇ ਸੂਰਜਾਂ ਦੇ ਘੋੜੇ
ਮਸਾਂ ਮੈਂ ਏਨੇ ਕੁ ਪਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਛੇਤੀ ਛੇਤੀ ਤੋੜ ਦੇ ਨੀ ਚੁੱਪਾਂ
ਫੇਰ ਤੂੰ ਕਹੇਂਗੀ ਕਿੱਥੇ ਛੁਪਾਂ
ਆ ਗਈਆਂ ਜ਼ਮਾਨੇ ਦੀਆਂ ਧੁੱਪਾਂ
ਫੁੱਲਾਂ ਚੋ ਤ੍ਰੇਲ ਨੂੰ ਨਿਚੋੜੇ
ਮਸਾਂ ਮੈਂ ਏਨੇ ਕੁ ਪਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਵਕਤਾਂ ਦਾ ਬਾਣੀਆਂ ਏ ਲੋਭੀ
ਦਿੱਤੇ ਹੋਏ ਪਲਾਂ ਨੂੰ ਨਾ ਮੋੜੇ
ਰੱਬ ਜੀ ਇਜ਼ਾਜਤਾਂ ਨਹੀਂ ਦਿੰਦੇ
ਉੱਡ ਜਾਂਦੇ ਸਾਹਾਂ ਦੇ ਪਰਿੰਦੇ
ਸੁਣ ਸਰਤਾਜ ਦੀਏ ਜ਼ਿੰਦੇ
ਆਖਰਾਂ ਨੂੰ ਹੋਣੇ ਨੇ ਨਿਬੇੜੇ
ਮਸਾਂ ਮੈਂ ਏਨੇ ਕੁ ਪਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਵਕਤਾਂ ਦਾ ਬਾਣੀਆਂ ਏ ਲੋਭੀ
ਦਿੱਤੇ ਹੋਏ ਪਲਾਂ ਨੂੰ ਨਾ ਮੋੜੇ
ਚਿਹਰੇ ਦੀਆਂ ਰੌਣਕਾਂ ਨੇ ਦੱਸਣਾ
ਚਿਹਰੇ ਦੀਆਂ ਰੌਣਕਾਂ ਨੇ ਦੱਸਣਾ
ਚਿਹਰੇ ਦੀਆਂ ਰੌਣਕਾਂ ਨੇ ਦੱਸਣਾ
ਵਿੱਚੋਂ ਦਿਲ ਕਿੰਨੇ ਖੁਸ਼ਹਾਲ ਨੇ
ਉਦਾਂ ਦੇ ਜਵਾਬ ਅੱਗੋਂ ਆਉਣਗੇ
ਜਿਹੋ ਜਿਹੇ ਭੇਜਣੇ ਸਵਾਲ ਨੇ
ਸ਼ੀਸ਼ੇ ਨੇ ਉਹ ਆਪੇ ਹੱਸ ਪੈਣਗੇ
ਤੁਸੀਂ ਵੀ ਤਾਂ ਪਹਿਲਾਂ ਮੁਸਕਾਓ ਪਿਆਰਿਓ
ਜਿੰਨਾ ਚਿਰ ਚਲਦਾ ਚਲਾਓ
ਦਿਲਾਂ ਦੀ ਦੁਕਾਨ ਤਾਂ ਸਜਾਓ
ਜਿੰਨਾ ਚਿਰ ਚਲਦਾ ਚਲਾਓ
ਰੁੱਸੀਆਂ ਹਵਾਵਾਂ ਨੂੰ ਮਨਾਓ
ਜ਼ਰਾ ਕੁ ਦਰਿਆਵਾਂ ਨਾਲ ਦੋਸਤੀ ਵਧਾਓ
ਮਹਿਕਾਂ ਦੇ ਵਪਾਰੀ ਲੱਭ ਜਾਣਗੇ
ਮਹਿਕਾਂ ਦੇ ਵਪਾਰੀ ਲੱਭ ਜਾਣਗੇ
ਰੂਹਾਂ ਦੇ ਗੁਲਾਬ ਤਾਂ ਖਿੜਾਉ
ਜਿੰਨਾ ਚਿਰ ਚਲਦਾ ਚਲਾਓ
ਦਿਲਾਂ ਦੀ ਦੁਕਾਨ ਤਾਂ ਸਜਾਓ
ਜਿੰਨਾ ਚਿਰ ਚਲਦਾ ਚਲਾਓ
ਰੁੱਸੀਆਂ ਹਵਾਵਾਂ ਨੂੰ ਮਨਾਓ
ਜ਼ਰਾ ਕੁ ਦਰਿਆਵਾਂ ਨਾਲ ਦੋਸਤੀ ਵਧਾਓ
ਕੱਢ ਲੈ ਪਛਾਣ ਕਾਇਨਾਤ ਨਾਲ
ਆਪੇ ਦੱਸ ਦੇਵੇਗੀ ਬਰੀਕੀਆਂ
ਨੇਕੀ ਵਿੱਚ ਹੋਇਆ ਜੇ ਯਕੀਨ ਤਾਂ
ਫੇਰ ਨਹੀਂ ਹੋਣੀਆਂ ਵਧੀਕੀਆਂ
ਜ਼ਜ਼ਬੇ ਦੀ ਕਰਕੇ ਮੁਰੱਮਤੀ
ਜ਼ਜ਼ਬੇ ਦੀ ਕਰਕੇ ਮੁਰੱਮਤੀ
ਸ਼ੋਖ ਜਿਹੇ ਰੰਗ ਕਰਵਾਓ
ਦਿਲਾਂ ਦੀ ਦੁਕਾਨ ਤਾਂ ਸਜਾਓ
ਜਿੰਨਾ ਚਿਰ ਚਲਦਾ ਚਲਾਓ
ਰੁੱਸੀਆਂ ਹਵਾਵਾਂ ਨੂੰ ਮਨਾਓ
ਜ਼ਰਾ ਕੁ ਦਰਿਆਵਾਂ ਨਾਲ ਦੋਸਤੀ ਵਧਾਓ
ਮਹਿਕਾਂ ਦੇ ਵਪਾਰੀ ਲੱਭ ਜਾਣਗੇ
ਰੂਹਾਂ ਦੇ ਗੁਲਾਬ ਤਾਂ ਖਿੜਾਉ
ਜ਼ਿੰਦਾਦਿਲੀ ਵਾਲੀ ਵੱਡੀ ਝੀਲ ਤੇ
ਕਾਰਖਾਨਾ ਬਿਜਲੀ ਬਣਾਉਣ ਦਾ
ਲੋਰ ਦਿਆਂ ਪੱਖਿਆਂ ਚੋ ਲੰਘ ਕੇ
ਕੰਮ ਇਹਦਾ ਖਿਆਲ ਰੁਸ਼ਨਾਉਣ ਦਾ
ਬੈਠੇ ਕਿਓਂ ਹੋ ਉਦਾਸੀਆਂ ਦੇ ਹਨੇਰੇ ਚ
ਖੁਸ਼ੀ ਦੀਆਂ ਬੱਤੀਆਂ ਜਲਾਓ
ਦਿਲਾਂ ਦੀ ਦੁਕਾਨ ਤਾਂ ਸਜਾਓ
ਜਿੰਨਾ ਚਿਰ ਚਲਦਾ ਚਲਾਓ
ਰੁੱਸੀਆਂ ਹਵਾਵਾਂ ਨੂੰ ਮਨਾਓ
ਜ਼ਰਾ ਕੁ ਦਰਿਆਵਾਂ ਨਾਲ ਦੋਸਤੀ ਵਧਾਓ
ਮਹਿਕਾਂ ਦੇ ਵਪਾਰੀ ਲੱਭ ਜਾਣਗੇ
ਰੂਹਾਂ ਦੇ ਗੁਲਾਬ ਤਾਂ ਖਿੜਾਉ
ਲੈਅ ਤਾਲ ਤਰਜ਼ਾਂ ਦੀ ਚਾਕਰੀ
ਸਾਡੇ ਵੱਲੋਂ ਹਿੱਸਾ ਏ ਖੈਰਾਤ ਦਾ
ਸ਼ਾਇਦ ਕਿਤੇ ਕੰਮ ਥੋਡੇ ਆ ਜਾਵੇ
ਏਹੋ ਅਫ਼ਸਾਨਾ ਸਰਤਾਜ ਦਾ
ਜ਼ਿੰਦਗੀ ਦਾ ਸਾਜ਼ ਆਪੇ ਛਿੜੇਗਾ
ਇਹਦੇ ਨਾਲ ਸੁਰ ਤਾਂ ਮਿਲਾਓ
ਦਿਲਾਂ ਦੀ ਦੁਕਾਨ ਤਾਂ ਸਜਾਓ
ਜਿੰਨਾ ਚਿਰ ਚਲਦਾ ਚਲਾਓ
ਰੁੱਸੀਆਂ ਹਵਾਵਾਂ ਨੂੰ ਮਨਾਓ
ਜ਼ਰਾ ਕੁ ਦਰਿਆਵਾਂ ਨਾਲ ਦੋਸਤੀ ਵਧਾਓ
ਮਹਿਕਾਂ ਦੇ ਵਪਾਰੀ ਲੱਭ ਜਾਣਗੇ
ਰੂਹਾਂ ਦੇ ਗੁਲਾਬ ਤਾਂ ਖਿੜਾਉ
ਸਾਨੂੰ ਨਹੀਂ ਪਤਾ
ਕਿ ਸਾਨੂੰ ਨਹੀਂ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ -2
ਤੇਰੇ ਤੇ ਡੋਰੀਆਂ ਨੀ ਮੇਰੀਏ ਨਾਦਾਨ ਜਿਹੀਏ ਆਸੇ
ਕਿ ਸਾਨੂੰ ਨਹੀਂ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ
ਸੂਰਜ ਨੂੰ ਫਿਕਰ ਅਸਾਡੀ ਵੇਲੇ ਨੇ ਸ਼ਾਮਾਂ ਦੇ
ਉਪਰੋਂ ਸਰਨਾਮੇ ਹੈ ਨਹੀਂ ਮੰਜ਼ਿਲ ਮੁਕਾਮਾਂ ਦੇ
ਸਫ਼ਰਾਂ ਤੇ ਹਾਂ ਸੈਰਾਂ ਤੇ ਨਹੀਂ
ਕਿ ਪਰਾਂ ਤੇ ਹਾਂ ਪੈਰਾਂ ਤੇ ਨਹੀਂ
ਕਰੀਏ ਹੁਣ ਉਮੀਦਾਂ ਕਿਹਨਾਂ ਪੈਰਾਂ ਤੇ
ਕਿ ਹੱਥਾਂ ਚ ਮੈਂ ਤਾਂ ਦੇਖੇ ਨਹੀਂ ਕਦੇ ਕਾਸੇ
ਤੇਰੇ ਤੇ ਡੋਰੀਆਂ ਨੀ ਮੇਰੀਏ ਨਾਦਾਨ ਜਿਹੀਏ ਆਸੇ
ਕਿ ਸਾਨੂੰ ਨਹੀਂ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ
ਸੁਪਨੇ ਦੇ ਲਈ ਸੰਜੀਦਾ ਹੋ ਜਾਏਂ ਕਾਸ਼ ਤੂੰ
ਜ਼ਿੰਦਗੀ ਦੇ ਨਾਲ ਇਸ ਤਰ੍ਹਾਂ ਖੇਡੇ ਨਾ ਤਾਸ਼ ਤੂੰ
ਜਿਗਰੇ ਤੇਰੇ ਡਰਦੇ ਕਿਓਂ ਨਹੀਂ
ਸ਼ੱਕੋ ਸ਼ੁਬਾ ਕਰਦੇ ਕਿਓਂ ਨਹੀਂ
ਸਾਡੇ ਕੋਲੋਂ ਹੀ ਨੇ ਏਨੇਂ ਪਰਦੇ
ਕਿ ਉਮੰਗਾਂ ਨੂੰ ਤਾਂ ਤੂੰ ਨੀ ਸਦਾ ਮੋੜਦੀ ਏ ਹਾਸੇ
ਤੇਰੇ ਤੇ ਡੋਰੀਆਂ ਨੀ ਮੇਰੀਏ ਨਾਦਾਨ ਜਿਹੀਏ ਆਸੇ
ਕਿ ਸਾਨੂੰ ਨਹੀਂ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ
ਉਮੀਦੋਂ ਲੰਬੀ ਕੋਈ ਵੀ ਹੁੰਦੀ ਕੋਈ ਹੂਕ ਨਹੀਂ
ਰਖੀਏ ਮਹਿਫੂਜ਼ ਇਹ ਤਾਂ ਨਾਜ਼ੁਕ ਮਾਲੂਕ ਜਿਹੀ
ਖੂਬੀ ਇਹਦੀ ਲਾਸਾਨੀ ਏ ਆਸਰਿਆਂ ਬਿਨ ਵੀਰਾਨੀ ਏ
ਬੇਸ਼ਕ ਹੈ ਮੁਨਾਫ਼ਾ ਭਾਵੇ ਹਾਨੀ ਏ
ਮਗਰ ਸਰਤਾਜ ਇਹ ਹੁਨਰ ਵੰਡਣੇ ਪਤਾਸੇ
ਤੇਰੇ ਤੇ ਡੋਰੀਆਂ ਨੀ ਮੇਰੀਏ ਨਾਦਾਨ ਜਿਹੀਏ ਆਸੇ
ਕਿ ਸਾਨੂੰ ਨਹੀਂ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ
Mushtaq
ਗ ਮ ਪ ਮ ਗ ਸਾ ਨੀ ਧਾ ਗ ਮ ਪ ਮ ਗ
ਸਾ ਨੀ ਧਾ ਪਾ ਮਾ ਪਾ ਧਾ ਪਾ ਗਾ ਰੇ ਸਾ
ਮੁਸ਼ਤਾਕ਼ ਦੀਦਾਰ’ਆਂ ਦੇ
ਹਾਏ ਮੁਸ਼ਤਾਕ਼ ਦੀਦਾਰ’ਆਂ ਦੇ
ਹੋ ਬੂਹੇ ਤੇ ਜਵਾਨੀ ਰੋਲਤੀ
ਹਾਏ, ਬੂਹੇ ਤੇ ਜਵਾਨੀ ਰੋਲਤੀ
ਤਕ ਜਿਗਰੇ ਯਾਰਾਂ ਦੇ, ਹਾਏ
ਤਕ ਜਿਗਰੇ ਯਾਰਾਂ ਦੇ
ਗ ਮ ਪ ਮ ਗ ਸਾ ਨੀ ਧਾ ਗ ਮ ਪ ਮ ਗ
ਸਾ ਨੀ ਧਾ ਪਾ ਮਾ ਪਾ ਧਾ ਪਾ ਗਾ ਰੇ ਸਾਸਾ ਨੀ ਧਾ ਪਾ
ਅੱਖੀਆਂ ਵਿਚ, ਲਾਲੀ ਏ
ਹਾਏ ਅੱਖੀਆਂ ਵਿਚ ਲਾਲੀ ਆਏ
ਓਏ ਛੱਡ ਬੂਹਵਾ ਕਿ ਖੋਲਨਾ
ਹਾਏ, ਛੱਡ ਬੂਹਵਾ ਕਿ ਖੋਲਨਾ
ਏ ਤਾਂ ਨਿਤ ਦਾ ਈ ਸਵਾਲੀ ਆਏ
ਹਾਏ, ਏ ਤਾਂ ਆਪਣਾ ਈ ਸਵਾਲੀ ਆਏ
ਜੋਗ ਦੇਕੇ ਮਲੰਗ ਕਰਦੇ
ਜੋਗ ਦੇਕੇ ਮਲੰਗ ਕਰਦੇ
ਹਾਏ ਜੋਗ ਦੇਕੇ ਮਲੰਗ ਕਰਦੇ
ਔਖੀ ਆਏ ਹਯਾਤੀ ਲੰਘਣੀ
ਔਖੀ ਆਏ ਹਯਾਤੀ ਲੰਘਣੀ
ਤੇਰੇ ਖਾਬ ਸਾਨੂ ਤੰਗ ਕਰਦੇ
ਹਾਏ ਤੇਰੇ ਖਾਬ ਸਾਨੂ ਤੰਗ ਕਰਦੇ
ਗਲ ਗਲ ਦੀ ਮਨਾਹੀ ਏ
ਗਲ ਗਲ ਦੀ ਮਨਾਹੀ ਏ
ਗਲ ਗਲ ਦੀ ਮਨਾਹੀ ਏ
ਓਹਦੀਆਂ ਹਾਏ, ਫੇਰ ਕਿ ਮੰਜ਼ਿਲਂ
ਹਾਏ ਓਹਦੀਆਂ ਫੇਰ ਕਿ ਮੰਜ਼ਿਲਂ
ਜਿਹੜਾ ਇਸ਼ਕ਼ੇ ਦਾ ਰਾਹੀ ਏ
ਹਾਏ ਜਿਹੜਾ ਇਸ਼ਕ਼ੇ ਦਾ ਰਾਹੀ ਏ
ਗ ਮ ਪ ਮ ਗ ਸਾ ਨੀ ਧਾ ਗ ਮ ਪ ਮ ਗ
ਸਾ ਨੀ ਧਾ ਪਾ ਮਾ ਪਾ ਧਾ ਸਾ ਨੀ ਧਾ ਪਾ ਗਾ ਰੇ ਸਾ
ਅਕਬਰ ਦਾ ਰਾਜ ਗਿਆ
ਅਕਬਰ ਦਾ ਰਾਜ ਗਿਆ
ਅਕਬਰ ਦਾ ਰਾਜ ਗਿਆ
ਅਕਬਰ ਦਾ ਰਾਜ ਗਿਆ
ਪੁਛ੍ਹ ਦੀ ਫਿਰੇੰਗੀ ਝੱਲੀਏ
ਪੁਛ੍ਹ ਦੀ ਫਿਰੇੰਗੀ ਝੱਲੀਏ
ਕਿਹਦੇ ਰਾਹ ਸਰਤਾਜ ਗਿਆ
ਹਾਏ ਕਿਹਦੇ ਰਾਹ ਸਰਤਾਜ ਗਿਆ
ਗ ਮ ਪ ਮ ਗ ਸਾ ਨੀ ਧਾ ਗ ਮ ਪ ਮ ਗ
ਸਾ ਨੀ ਧਾ ਪਾ ਮਾ ਪਾ ਧਾ ਪਾ ਗਾ ਰੇ ਸਾ
ਅਸੀਂ ਛੱਡ ਦਿੱਤਾ ਜਿੱਤਣਾ ਤੇ ਹਾਰਨਾ
ਅਸੀਂ ਛੱਡ ਦਿੱਤਾ ਜਿੱਤਣਾ ਤੇ ਹਾਰਨਾ
ਤੇ ਫ਼ਜ਼ੂਲ ਵਿਚ ਸੋਚਣਾ ਵਿਚਾਰਨਾ
ਮੁੜ ਲੈ ਲਈਆਂ ਨੇ ਖੁਦ ਮੁਖ਼ਤਾਰੀਆਂ
ਜਿੱਥੇ ਚਿੱਤ ਕਰੂ ਓਥੇ ਦਿਲ ਵਾਰਨਾ
ਦਹਿਲੀਜ਼ ਦੇ ਉੱਤੇ ਵੀ ਫੁੱਲ ਟੰਗਣੇ
ਤੇ ਤਰੀਕੇ ਤਿਤਲੀਆਂ ਕੋਲੋਂ ਮੰਗਣੇ
ਅਸੀਂ ਆਸਾਂ ਦੇ ਬਰਾਮਦੇ ਚ ਬੈਠਣਾ
ਅਹਿਸਾਸਾਂ ਦੇ ਚੁਬਾਰੇ ਮੁੜ ਰੰਗਣੇ
ਓਹੀ ਸੁਪਨੇ ਦਾ ਮਹਿਲ ਵੀ ਉਸਾਰਨਾ
ਹੁਣ ਦਿਲਾਂ ਦੀ ਅਟਾਰੀ ਨੂੰ ਸ਼ਿੰਗਾਰਨਾ
ਆਹ ਉਮੀਦਾਂ ਦੀ ਡਿਓੜੀ ਲਿਸ਼ਕਾਉਣੀ ਏ
ਅਸੀਂ ਖਾਹਿਸ਼ਾ (ਖ਼ਵਾਹਿਸ਼ਾ ) ਦਾ ਕਮਰਾ ਸ਼ਿੰਗਾਰਨਾ
ਅਸੀਂ ਛੱਡ ਦਿੱਤਾ ਜਿੱਤਣਾ ਤੇ ਹਾਰਨਾ
ਤੇ ਫ਼ਜ਼ੂਲ ਵਿਚ ਸੋਚਣਾ ਵਿਚਾਰਨਾ
ਮੁੜ ਲੈ ਲਈਆਂ ਨੇ ਖੁਦ ਮੁਖ਼ਤਾਰੀਆਂ
ਜਿੱਥੇ ਚਿੱਤ ਕਰੂ ਓਥੇ ਦਿਲ ਵਾਰਨਾ
ਦੇਣੀ ਆਸਾਂ ਨੂੰ ਤਾਂ ਚਾਬੀ ਇਤਬਾਰ ਦੀ
ਜ਼ਿਮੇਦਾਰੀ ਰੌਣਕਾਂ ਨੂੰ ਘਰ ਬਾਰ ਦੀ
ਦਿਲਚਸਪੀ ਨਾਲ ਦੋਸਤੀ ਬਣਾਉਣ ਲਈ
ਅਸੀਂ ਲਈ ਏ ਹਮਾਇਤ ਜੀ ਬਹਾਰ ਦੀ
ਹੁਣ ਕੱਟਣਾ ਨਹੀਂ ਸਮਾਂ ਜਿਹਾ ਨਹੀਂ ਸਾਰਨਾ
ਸੋਹਣੀ ਜ਼ਿੰਦਗੀ ਨੂੰ ਏਦਾਂ ਨਹੀਂ ਗੁਜ਼ਾਰਨਾ
ਸੱਦੇ ਖੁਸ਼ੀਆਂ ਨੂੰ ਲੁਕ ਛੁਪ ਭੇਜ ਕੇ
ਉਦਾਸੀਆਂ ਨੂੰ ਵੇਖੀ ਕਿੱਦਾਂ ਚਾਰਨਾ
ਅਸੀਂ ਛੱਡ ਦਿੱਤਾ ਜਿੱਤਣਾ ਤੇ ਹਾਰਨਾ
ਤੇ ਫ਼ਜ਼ੂਲ ਵਿਚ ਸੋਚਣਾ ਵਿਚਾਰਨਾ
ਮੁੜ ਲੈ ਲਈਆਂ ਨੇ ਖੁਦ ਮੁਖ਼ਤਾਰੀਆਂ
ਜਿੱਥੇ ਚਿੱਤ ਕਰੂ ਓਥੇ ਦਿਲ ਵਾਰਨਾ
ਇੱਕ ਨਵੀਂ ਜਿਹੀ ਸਿੱਖੀ ਤਰਕੀਬ ਹੈ
ਇਹੀ ਜਿਉਣ ਦੀ ਅਸਲ ਤਹਿਜ਼ੀਬ ਹੈ
ਇਹਨੇ ਬਦੀਆਂ ਦੇ ਨਾਲੋਂ ਨਾਤਾ ਤੋੜਤਾ
ਇਹ ਤਾਂ ਨੇਕੀਆਂ ਦੇ ਬਹੁਤ ਹੀ ਕਰੀਬ ਹੈ
ਕਦੀ ਡੋਬੀਏ ਨਾ ਜੇ ਨਾ ਹੋਵੇ ਤਾਰਨਾ
ਫੇਰ ਸਾੜਨਾ ਵੀ ਕਿਉਂ ਜੇ ਨਹੀਓਂ ਠਾਰਨਾ
ਜੇ ਚੜਾਉਣਾ ਨਹੀਂ ਤਾਂ ਕਾਸ ਤੋਂ ਉਤਾਰਨਾ
ਜੇ ਸਲਾਹੁਣਾ ਨਹੀਂ ਤਾਂ ਕਾਹਤੋਂ ਫਿਟਕਾਰਨਾ
ਅਸੀਂ ਛੱਡ ਦਿੱਤਾ ਜਿੱਤਣਾ ਤੇ ਹਾਰਨਾ
ਤੇ ਫ਼ਜ਼ੂਲ ਵਿਚ ਸੋਚਣਾ ਵਿਚਾਰਨਾ
ਮੁੜ ਲੈ ਲਈਆਂ ਨੇ ਖੁਦ ਮੁਖ਼ਤਾਰੀਆਂ
ਜਿੱਥੇ ਚਿੱਤ ਕਰੂ ਓਥੇ ਦਿਲ ਵਾਰਨਾ
ਏਹੋ ਆਦਤਾਂ ਅਜਬ ਤੇ ਅਵੱਲੀਆਂ
ਸਿੱਖ ਲਈਆਂ ਫ਼ਨਕਾਰੀਆਂ ਸਵੱਲੀਆਂ
ਸ਼ਾਇਦ ਜ਼ਿੰਦਗੀ ਨੂੰ ਇਸੇ ਦੀ ਉਡੀਕ ਸੀ
ਹੁਣ ਹੋਈਆਂ ਸਰਤਾਜ ਨੂੰ ਤਸੱਲੀਆਂ
ਹੁਣ ਲਫ਼ਜ਼ਾਂ ਨੂੰ ਨੀਜ਼ ਨਾਲ ਨਿਹਾਰਨਾ
ਜਜ਼ਬੇ ਦੇ ਸਫ਼ਿਆਂ ਨੂੰ ਨਹੀਂ ਖਿਲਾਰਨਾ
ਇਹਨੇ ਇਹੀ ਇਖ਼ਲਾਕ ਅਪਣਾ ਲਿਆ
ਛੱਡੋ ਛੱਡੋ ਜੀ ਜ਼ਮੀਰ ਕਾਹਤੋਂ ਮਾਰਨਾ
ਅਸੀਂ ਛੱਡ ਦਿੱਤਾ ਜਿੱਤਣਾ ਤੇ ਹਾਰਨਾ
ਤੇ ਫ਼ਜ਼ੂਲ ਵਿਚ ਸੋਚਣਾ ਵਿਚਾਰਨਾ
ਮੁੜ ਲੈ ਲਈਆਂ ਨੇ ਖੁਦ ਮੁਖ਼ਤਾਰੀਆਂ
ਜਿੱਥੇ ਚਿੱਤ ਕਰੂ ਓਥੇ ਦਿਲ ਵਾਰਨਾ
ਇੱਕੋ-ਮਿੱਕੇ
ਹੋ, Sartaaj, ਕਿੱਸਾ ਜੋੜ ਦੇ ਪ੍ਰੀਤ ਦਾ
ਰੂਹ ਦੀ ਰੀਤ ਦਾ, ਦਿਲਾਂ ਦੇ ਮਾਹੀ ਮੀਤ ਦਾ
ਪੈ ਗਈ ਅੱਥਰੇ ਖਿਆਲਾਂ ਨਾਲ਼ ਦੋਸਤੀ
ਤੇ ਗੁਆਚਿਆਂ ਜਿਹਾ ਦਾ ਸਮਾਂ ਵੀਤਦਾ
ਸਾਨੂੰ ਸਿਰਾ ਨਹੀਂ ਥਿਆਉਂਦਾ ਸੁੱਚੇ ਗੀਤ ਦਾ
ਚਾਅ ਤਾਂ ਵੱਡੇ, ਚਾਹ ਤਾਂ ਵੱਡੇ
ਚਾਹ ਤਾਂ ਵੱਡੇ ਅਤੇ ਵਾਕ ਨਿੱਕੇ-ਨਿੱਕੇ
ਦੱਸੋ ਜੀ ਹੁਣ ਕੀ ਲਿਖੀਏ? ਹਾਏ ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ?
ਸੱਭ ਮਿੱਟ ਗਏ ਨੇ ਅਟਕ-ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ? ਹਾਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇਇਹ
ਅਵੱਲੀਆਂ ਨੇ ਸਾਂਝਾ ਤੇ ਸਕੀਰੀਆਂ
ਪਾਈਆਂ ਗਲ਼ੇ ‘ਚ ਗੁਲਾਬੀ ਨੇ ਜ਼ੰਜੀਰੀਆਂ
ਸਾਡੇ ਨੈਣਾਂ ਵਿੱਚ ਆਸ਼ਕੀ ਦੀ ਤਾਲ ਹੈ
ਤਾਹੀਓਂ ਨੱਚਣੇ ਨੂੰ ਕਹਿੰਦੀਆਂ ਫ਼ਕੀਰੀਆਂ ਸਾਡੀ ਜੇਬ ‘ਚੇ ਮੋਹੱਬਤਾਂ ਦੇ ਸਿੱਕੇ
ਦੱਸੋ ਜੀ ਹੁਣ ਕੀ ਲਿਖੀਏ? ਹਾਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ? ਸਾਨੂੰ ਅਜਕਲ ਸ਼ੀਸ਼ਾ ਬੜਾ ਛੇੜਦਾ
ਨਾਲ਼ੇ ਛੇਤੀ ਗੱਲ-ਬਾਤ ਨਹੀਂ ਨਿਬੇੜਦਾ
ਕਰੇ ਨੈਣ ਜਿਹੇ ਮਿਲ਼ਾ ਕੇ ਗੁਸਤਾਖ਼ੀਆਂ
ਸਾਡੇ ਖਿਆਲਾਂ ਵਾਲੀ ਬੁਣਤੀ ਉਧੇੜਦਾ ਮੈਂ ਤਾਂ ਸ਼ੀਸ਼ੇ ਨੂੰ ਵੀ, ਮੈਂ ਤਾਂ ਸ਼ੀਸ਼ੇ ਨੂੰ ਵੀ
ਮੈਂ ਤਾਂ ਸ਼ੀਸ਼ੇ ਨੂੰ ਵੀ ਟੰਗ ਦਿੱਤਾ ਛਿੱਕੇ
ਦੱਸੋ ਜੀ ਹੁਣ ਕੀ ਲਿਖੀਏ? ਹਾਏ ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ?
ਆ ਸੱਭ ਮਿੱਟ ਗਏ ਨੇ ਅਟਕ-ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ? ਹਾਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ? ਹਵਾ ਚਾਸ਼ਣੀ ਮਿਲ਼ਾ ਕੇ ਦਿੰਦੀ ਚਿੱਠੀਆਂ
ਬੜੇ ਔਖੇ ਹੋਕੇ ਚਾਹਵਾਂ ਨੇ ਨਜਿੱਠੀਆਂ
ਸੱਚੇ ਮਹਿਰਮਾ ਦੇ ਨਾਲ਼ ਲਈਆਂ ਸਾਹਾਂ ਵੀ
ਗੁੜ, ਸ਼ਹਿਦ, ਗੁਲਕੰਦ ਨਾਲ਼ੋਂ ਮਿੱਠੀਆਂ
ਸ਼ਾਮ ਚਾਸ਼ਣੀ ਮਿਲ਼ਾ ਕੇ ਦਿੰਦੀ ਚਿੱਠੀਆਂ
ਬੜੇ ਔਖੇ ਹੋਕੇ ਚਾਹਵਾਂ ਨੇ ਨਜਿੱਠੀਆਂ
ਸੱਚੀ ਮਹਿਰਮਾ ਦੇ ਨਾਲ਼ ਲਈਆਂ ਸਾਹਾਂ ਵੀ
ਗੁੜ, ਸ਼ਹਿਦ, ਗੁਲਕੰਦ ਨਾਲ਼ੋਂ ਮਿੱਠੀਆਂ
ਪਹਿਲਾਂ ਕਦੇ ਨਹੀਂ ਸੀ ਇਹੋ ਚੀਜ਼ਾ ਡਿੱਠੀਆਂ ਇਸ ਪਿਆਰ ਦੇ, ਇਸ ਪਿਆਰ ਦੇ
ਇਸ ਪਿਆਰ ਦੇ ਅੱਗੇ ਤਾਂ ਸੱਭ ਫਿੱਕੇ
ਦੱਸੋ ਜੀ ਹੁਣ ਕੀ ਲਿਖੀਏ? ਹਾਏ ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ?
ਆ ਸੱਭ ਮਿੱਟ ਗਏ ਨੇ ਅਟਕ-ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ?
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ? ਵੈਸੇ ਇੱਕ ਗੱਲ ਸੁਣੀ, ਮੇਰੇ ਹਾਣੀਆਂ
ਅਸੀਂ ਕਹੀਆਂ ਵੀ ਤੇ ਕਹੀਆਂ ਨਹੀਓਂ ਜਾਣੀਆਂ
ਚਲ ਰੂਹਾਂ ‘ਚ ਲੁਕਾਈਏ ਇਹਦੀ ਮਹਿਕ ਨੂੰ
ਲੁਕ ਵੇਖਦੀਆਂ ਪਰੀਆਂ ਤੇ ਰਾਣੀਆਂ, ਓ ਵੈਸੇ ਇੱਕ ਗੱਲ ਸੁਣੀ, ਮੇਰੇ ਹਾਣੀਆਂ
ਅਸੀਂ ਕਹੀਆਂ ਵੀ ਤੇ ਕਹੀਆਂ ਨਹੀਓਂ ਜਾਣੀਆਂ
ਚਲ ਰੂਹਾਂ ‘ਚ ਲੁਕਾਈਏ ਇਹਦੀ ਮਹਿਕ ਨੂੰ
ਲੁਕ ਵੇਖਦੀਆਂ ਪਰੀਆਂ ਤੇ ਰਾਣੀਆਂ
ਅਸੀਂ ਆਪੇ ਨੂੰ ਨਹੀਂ ਨਜ਼ਰਾਂ ਲਵਾਣੀਆਂ ਤਾਂਹੀ ਲਾਏ, ਤਾਂਹੀ ਲਾਏ
ਤਾਂਹੀ ਲਾਏ ਕਾਲ਼ੇ ਕੱਜਲੇ ਦੇ ਟਿੱਕੇ
ਦੱਸੋ ਜੀ ਹੁਣ ਕੀ ਲਿਖੀਏ? ਹਾਏ ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ?
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ? ਤੇ ਸਾਰੇ ਮਿੱਟ ਗਏ ਨੇ ਅਟਕ-ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ? ਹਾਏ
ਸੱਭ ਮਿੱਟ ਗਏ ਨੇ ਅਟਕ-ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ? ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ?
ਦੱਸੋ ਜੀ ਹੁਣ ਕੀ ਲਿਖੀਏ?
ਦੱਸੋ ਜੀ ਹੁਣ ਕੀ ਲਿਖੀਏ?
ਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ
ਹੋ, ਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ
ਸਾਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂ
ਹੋ, ਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ
ਮੈਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂ
ਮੈਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂ
ਆ ਮੇਰੇ ਪੈਰ ਨਾ ਜ਼ਮੀਨ ਉਤੇ ਲਗਦੇ
ਪੈਰ ਨਾ ਜ਼ਮੀਨ ਉਤੇ ਲਗਦੇ
ਲੱਖਾਂ ਚਸ਼ਮੇ ਮੋਹੱਬਤਾਂ ਦੇ ਵੱਗਦੇ
ਆ ਰਾਤੀ ਮਿੱਠੇ-ਮਿੱਠੇ ਸੁਫ਼ਨੇ ਵੀ ਠੱਗਦੇ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸੱਕਿਆ
ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਹੋ, ਲਵਾਂ ਬਾਂਹਾਂ ‘ਚ ਸਮੇਟ ਕਾਇਨਾਤ ਮੈਂ
ਦੱਸਾਂ ਕਿਹਨੂੰ-ਕਿਹਨੂੰ ਇਸ਼ਕੇ ਦੀ ਬਾਤ ਮੈਂ?
ਹੋ, ਲਵਾਂ ਬਾਂਹਾਂ ‘ਚ ਸਮੇਟ ਕਾਇਨਾਤ ਮੈਂ
ਦੱਸਾਂ ਕਿਹਨੂੰ-ਕਿਹਨੂੰ ਇਸ਼ਕੇ ਦੀ ਬਾਤ ਮੈਂ?
ਦੱਸਾਂ ਕਿਹਨੂੰ-ਕਿਹਨੂੰ ਇਸ਼ਕੇ ਦੀ ਬਾਤ ਮੈਂ?
ਆ ਰੰਗ ਫ਼ੁੱਲਾਂ ਦਾ ਵੀ ਹੋਰ ਗੂੜ੍ਹਾ ਹੋ ਗਿਆ
ਫ਼ੁੱਲਾਂ ਦਾ ਵੀ ਹੋਰ ਗੂੜ੍ਹਾ ਹੋ ਗਿਆ
ਪਾਣੀ ਪਿਆਰ ਵਾਲ਼ਾ ਪੱਤੀਆਂ ਨੂੰ ਧੋ ਗਿਆ
ਅੱਜ ਉਸ ਦਾ ਦੀਦਾਰ ਮੈਨੂੰ ਹੋ ਗਿਆ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਆ ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸੱਕਿਆ
ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਬੜੀ ਲੰਬੀ ਐ ਕਹਾਣੀ ਮੇਰੇ ਪਿਆਰ ਦੀ
ਹੋ, ਬੜੀ ਲੰਬੀ ਐ ਕਹਾਣੀ ਮੇਰੇ ਪਿਆਰ ਦੀ
ਆਵੇ ਸੰਗ ਜਦੋਂ ਸ਼ੀਸ਼ਾ ਮੈਂ ਨਿਹਾਰਦੀ
ਆਵੇ ਸੰਗ ਜਦੋਂ ਸ਼ੀਸ਼ਾ ਮੈਂ ਨਿਹਾਰਦੀ
ਅੱਖ ਲਾਈ ਨਾ ਓਦੋਂ ਦੀ ਕੰਘੀ ਵਾਈ ਨਾ
ਲਾਈ ਨਾ ਓਦੋਂ ਦੀ ਕੰਘੀ ਵਾਈ ਨਾ
ਨਾ ਹੀ ਦੱਸ ਹੁੰਦੀ, ਜਾਂਦੀ ਵੀ ਛੁਪਾਈ ਨਾ
ਕਹੀ ਨੈਣਾਂ ਨੇ, ਸਮਝ ਉਹਨੂੰ ਆਈ ਨਾ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਆ ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸੱਕਿਆ
ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਨਿਗ੍ਹਾ ਜਿਸ ‘ਤੇ ਸਵੱਲੀ ਹੋਵੇ ਰੱਬ ਦੀ
ਹੋ, ਨਿਗ੍ਹਾ ਜਿਸ ‘ਤੇ ਸਵੱਲੀ ਹੋਵੇ ਰੱਬ ਦੀ
ਸੱਚੇ ਇਸ਼ਕੇ ਦੀ ਲਾਗ ਉਹਨੂੰ ਲਗਦੀ
ਹੋ, ਨਿਗ੍ਹਾ ਜਿਸ ‘ਤੇ ਸਵੱਲੀ ਹੋਵੇ ਰੱਬ ਦੀ
ਸੱਚੇ ਇਸ਼ਕੇ ਦੀ ਲਾਗ ਉਹਨੂੰ ਲਗਦੀ
ਸੱਚੇ ਇਸ਼ਕੇ ਦੀ ਲਾਗ ਉਹਨੂੰ ਲਗਦੀ
ਆ ਰੋਮ-ਰੋਮ ‘ਚ Satinder ਹੈ ਵੱਸਿਆ
ਰੋਮ ‘ਚ Satinder ਹੈ ਵੱਸਿਆ
ਮੇਰੀ ਆਪਣੀ ਪਰਾਂਦੀ ਮੈਨੂੰ ਡੱਸਿਆ
ਜਦੋਂ ਤਕ ਮੈਨੂੰ ਮਿਨ੍ਹਾ ਜਿਹਾ ਹੱਸਿਆ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਆ ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸੱਕਿਆ
ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ