Fair Competition ਨਿਰਪੱਖ ਮੁਕਾਬਲਾ

Posted by:

|

On:

|

ਨਿਰਪੱਖ ਮੁਕਾਬਲਾ ਕਿਸ ਨੂੰ ਕਿਹਾ ਜਾ ਸਕਦਾ ਹੈ? ਜੇਕਰ ਦੌੜ ਦੀ ਸ਼ੁਰੂਆਤੀ ਰੇਖਾ ਤੋਂ ਕੁਝ ਕੁ ਖਿਡਾਰੀਆਂ ਨੂੰ ਬਾਕੀ ਖਿਡਾਰੀਆਂ ਤੋਂ 100 ਮੀਟਰ ਅੱਗੇ ਖੜਾ ਕੇ ਕਿਹਾ ਜਾਵੇ ਮੁਕਾਬਲਾ ਸ਼ੁਰੂ ਕੀਤਾ ਜਾਵੇ , ਕੀ ਇਸ ਨੂੰ ਨਿਰਪੱਖ ਮੁਕਾਬਲਾ ਕਿਹਾ ਜਾ ਸਕਦਾ ਹੈ ? ਅੱਜ ਦੇ ਸਾਰੇ ਕਨੂੰਨ ਕੁਝ ਕੁ ਘਰਾਣਿਆਂ ਨੂੰ ਸਿਰਫ 100 ਮੀਟਰ ਹੀ ਨਹੀਂ ਬਲਕਿ ਦੌੜ ਦੇ ਕੁੱਲ ਟਰੈਕ ਦੇ 75 ਪ੍ਰਤੀਸ਼ਤ ਨਿਸ਼ਾਨ ਤੇ ਖੜਾ ਕਰ ਕੇ ਕਹਿ ਰਹੇ ਨੇ ਨਿਰਪੱਖ ਮੁਕਾਬਲਾ ਸ਼ੁਰੂ ਕੀਤਾ ਜਾਵੇ।ਸਿਰਫ ਕੋਈ ਇੱਕ contract ਦੱਸੋ ਜਿਹੜਾ ਆਮ ਨਾਗਰਿਕ ਲਈ sign ਕੀਤਾ ਜਾਂਦਾ ਹੋਵੇ। Contract ਦੀ ਲੋੜ ਹੀ ਉੱਥੇ ਪੈਂਦੀ ਹੈ ਜਿਥੇ ਕਿਸੇ ਵੱਡੀ corporation ਦੀਆਂ services ਲੈਣੀਆਂ ਹੋਣ। ਇਹ contract ਕਿਸੇ ਨਾਗਰਿਕ ਦੇ ਕਿਸੇ ਵੀ interest ਨੂੰ define ਨਹੀਂ ਕਰਦਾ ਨਾ ਹੀ ਉਸ ਦੇ ਹੱਕਾਂ ਦੀ ਰੱਖਿਆ ਕਰਦਾ ਹੈ। ਛੋਟੇ ਛੋਟੇ ਅੱਖਰਾਂ ਵਿਚ ਲਿਖੇ 20-30 ਪੰਨਿਆਂ ਦੇ contract ਵਿੱਚ ਕਿਹੜੀ ਕਿਹੜੀ ਗੱਲ ਤੇ ਸਾਨੂ ਬਿਨਾ ਪੜ੍ਹੇ sign ਕਰਨਾ ਹੀ ਪੈਂਦਾ ਹੈ। ਜੇਕਰ ਤੁਸੀਂ ਸਾਰੇ contract ਪੜ੍ਹਨੇ ਹੋਣ ਤੁਹਾਨੂੰ ਰੋਜ਼ ਕੰਮ ਤੋਂ ਤਿੰਨ ਚਾਰ ਘੰਟੇ ਦੀ ਛੁੱਟੀ ਕਰਨੀ ਪਵੇਗੀ। ਪੜ੍ਹਨ ਤੋਂ ਬਾਅਦ ਵੀ ਤੁਸੀਂ ਬਿਨਾ ਕਿਸੇ ਵਕੀਲ ਦੀ ਮੱਦਦ ਤੋਂ ਸਮਝ ਸਕੋਂ ਸੰਭਵ ਹੀ ਨਹੀਂ।

What is a fair competition? If we let stand few players 100 meter advance from starting line of the race track and then announce let us start a fair competition. Would it be fair competition? The law and order of modern world allow few rich class people let stand at the three quarter mark of the total length of the racing track and then announce let the race start. Just tell me a single contract that is designed to consider or protect interests of a common citizen. The need of contract only comes in picture when you are dealing with big corporations. The contract is designed in such a way in very small letters and length of twenty to thirty pages in many bundles , that you will sign it without reading it. If you plan to read every contract consider a leave of three four hours everyday from work. Even after reading I do not agree you can understand it without paying a fee to a lawyer.

Posted by

in