ਇਹ ਕਹਾਣੀ ਬਹੁਤ ਦੇਰ ਪਹਿਲਾਂ ਕੈਨੇਡਾ ਦੇ ਕਿਸੇ ਪੰਜਾਬੀ ਅਖਵਾਰ ਚ ਪੜੀ ਸੀ। ਲਿਖਣ ਵਾਲੇ ਸੱਜਣ ਦਾ ਨਾਮ ਯਾਦ ਨਹੀਂ ਜੇ ਕਿਸੇ ਨੂੰ ਪਤਾ ਹੋਵੇ ਕਿਰਪਾ ਕਰਕੇ Contact ਕਰਨਾ ਤਾਂ ਜੋ ਤੁਹਾਡਾ ਨਾਮ ਲਿਖਿਆ ਜਾ ਸਕੇ। ਹੋ ਸਕਦਾ ਹੂਬ ਹੂ ਯਾਦ ਨਾ ਹੋਵੇ ਪਰ content ਦਾ ਸੁਨੇਹਾ ਨਹੀਂ ਵਿਗੜੇਗਾ।
ਕਹਾਣੀ ਮੁਤਾਬਿਕ ਇੱਕ ਭਗੌੜੇ ਫੌਜੀ ਨੂੰ ਇੱਕ ਖਜ਼ਾਨੇ ਦਾ ਨਕਸ਼ਾ ਲੱਭਿਆ। ਉਹ ਆਪ ਭਗੋੜਾ ਹੋਣ ਕਾਰਨ ਆਪਣੇ ਸ਼ਹਿਰ ਨਹੀਂ ਜਾ ਸਕਦਾ ਸੀ। ਉਸਨੇ ਉਹ ਨਕਸ਼ਾ ਇੱਕ ਧਾਰਮਿਕ ਪੁਸਤਕ ਦੇ ਕਵਰ ਵਿੱਚ ਰੱਖ ਕੇ ਆਪਣੇ ਸ਼ਹਿਰ ਪਹੁੰਚਾ ਦਿੱਤਾ। ਕਾਫੀ ਸਾਲ ਗੁਜ਼ਰ ਗਏ ਉਸਨੇ ਸੋਚਿਆ ਹੁਣ ਉਸਨੂੰ ਜਾ ਕੇ ਆਪਣੇ ਸ਼ਹਿਰ ਵੇਖਣਾ ਚਾਹੀਦਾ ਹੈ । ਖਜ਼ਾਨੇ ਨੂੰ ਪਾਕੇ ਉਹ ਬਹੁਤ ਖੁਸ਼ਹਾਲ ਹੋ ਚੁੱਕੇ ਹੋਣਗੇ ਤੇ ਸ਼ਹਿਰ ਤਰੱਕੀ ਕਰ ਗਿਆ ਹੋਵੇਗਾ। ਜਦੋਂ ਉਹ ਸ਼ਹਿਰ ਗਿਆ ਤੇ ਉਸਨੇ ਵੇਖਿਆ ਉਸ ਦੀ ਦਿੱਤੀ ਪੁਸਤਕ ਇਕ ਧਾਰਮਿਕ ਸਥਾਨ ਤੇ ਸਜ਼ਾ ਕੇ ਉਸਦੀ ਪੂਜਾ ਕੀਤੀ ਜਾ ਰਹੀ ਸੀ। ਖਜ਼ਾਨੇ ਬਾਰੇ ਕਿਸੇ ਨੂੰ ਕੁਝ ਨਹੀਂ ਸੀ ਪਤਾ ਕਿਉਂਕਿ ਉਹਨਾਂ ਉਸ ਪੁਸਤਕ ਨੂੰ ਖੋਲ੍ਹਿਆ ਹੀ ਨਹੀਂ ਸੀ ।