Punjabi Lyrics

Ik Do Ghazalaan – Tarsem Jassar

ਤੇਰੀਆਂ ਦਿੱਤੀਆਂ ਹੋਈਆਂ ਕਿਤਾਬਾਂ
ਵਾਰਡਰੋਬ ਵਿੱਚ ਰੱਖੀਆਂ ਨੇ।
ਤੇਰੀਆਂ ਦਿੱਤੀਆਂ ਹੋਈਆਂ ਕਿਤਾਬਾਂ
ਵਾਰਡਰੋਬ ਵਿੱਚ ਰੱਖੀਆਂ ਨੇ।
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ

ਤੂੰ ਵੀ ਚੋਰੀ ਚੋਰੀ ਦੇਖੇਂ ਸਟੋਰੀ
ਦੱਸਦੀਆਂ ਤੇਰੀਆਂ ਸਖੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ

ਮੇਰੇ ਕੋਲ ਸੀ ਯਾਮਹਾ, ਉਹ ਵੀ ਮੰਗਵਾ
ਤੇਰਾ ਨੱਕ ਥੋੜਾ ਉੱਤੇ ਸੀ।
ਗੱਡੀਆਂ ਵਾਲੇ ਤੈਨੂੰ ਲੈ ਗਏ
ਸਾਡੇ ਔਖੇ ਸਰਦੇ ਬੁੱਤੇ ਸੀ।
ਗੱਡੀਆਂ ਵਾਲੇ ਤੈਨੂੰ ਲੈ ਗਏ
ਸਾਡੇ ਔਖੇ ਸਰਦੇ ਬੁੱਤੇ ਸੀ।
ਤੂੰ ਕਾਲੇ ਰੰਗ ਦੀ ਫੈਨ ਬੜੀ ਸੀ
ਕਾਲੇ ਰੰਗ ਦੀ ਫੈਨ ਬੜੀ ਸੀ
ਮੈਂ ਕਾਲੀਆਂ ਗੱਡੀਆਂ ਰੱਖੀਆਂ ਨੇ।
ਅੱਜ ਵੀ ਤੈਨੂੰ ਹਾਂ
ਅੱਜ ਵੀ ਤੈਨੂੰ
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ।
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ।

ਤੂੰ ਵੀ ਚੋਰੀ ਚੋਰੀ ਦੇਖੇਂ ਸਟੋਰੀ
ਦੱਸਦੀਆਂ ਤੇਰੀਆਂ ਸਖੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ

ਸਾਹਿਤ ਪੰਜਾਬੀ ਨਾਲ ਮੇਰੀ ਯਾਰੀ
ਤੇਰੇ ਕੋਲ ਇੰਗਲਿਸ਼ ਔਨਰ ਸੀ।
ਮੈਂ ਸਾਦਾ ਜੱਟ ਨਾ ਸੀ ਚੱਕਵਾਂ
ਤੇਰਾ ਵੈਸਟਰਨ ਜੋਨਰ ਸੀ।
ਮੈਂ ਸਾਦਾ ਜੱਟ ਨਾ ਸੀ ਚੱਕਵਾਂ
ਤੇਰਾ ਵੈਸਟਰਨ ਜੋਨਰ ਸੀ।
ਭਾਵੇਂ ਮੇਥੋਂ ਡਿਗਰੀ ਹੋਈ ਨਹੀਂ
ਮੇਥੋਂ ਡਿਗਰੀ ਹੋਈ ਨਹੀਂ
ਤੇਰੀਆਂ ਡੇਟ ਸ਼ੀਟਾਂ ਵੀ ਰੱਟੀਆਂ ਨੇ।
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ

ਤੂੰ ਵੀ ਚੋਰੀ ਚੋਰੀ ਦੇਖੇਂ ਸਟੋਰੀ
ਦੱਸਦੀਆਂ ਤੇਰੀਆਂ ਸਖੀਆਂ ਨੇ
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ

ਮੈਸੀ ਤੇ ਬੈਠਾ ਲਿਖਦਾ ਗਾਉਂਦਾ
ਜੱਸੜ ਰਿਹਾ ਜਜ਼ਬਾਤਾਂ ਨੂੰ।
ਖੇਤ ਵਾਹੁੰਦੇ ਦੀ ਸੁਨ ਲਈ ਰੱਬ ਨੇ
ਕਰਾਂ ਸੱਜਦਾ ਓਹਦੀਆਂ ਦਾਤਾਂ ਨੂੰ।
ਖੇਤ ਵਾਹੁੰਦੇ ਦੀ ਸੁਨ ਲਈ ਰੱਬ ਨੇ
ਕਰਾਂ ਸੱਜਦਾ ਓਹਦੀਆਂ ਦਾਤਾਂ ਨੂੰ।
ਓਹੀ ਲਾਉਂਦਾ ਫੀਤੀ ਸ਼ੌਹਰਤ ਦੀ
ਅਸੀਂ ਉਸ ਤੇ ਟੇਕਾਂ ਰੱਖੀਆਂ ਨੇ।
ਅੱਜ ਵੀ ਤੈਨੂੰ ਚੇਤੇ
ਅੱਜ ਵੀ ਤੈਨੂੰ ਚੇਤੇ
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ।
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ।

ਤੂੰ ਵੀ ਚੋਰੀ ਚੋਰੀ ਦੇਖੇਂ ਸਟੋਰੀ
ਦੱਸਦੀਆਂ ਤੇਰੀਆਂ ਸਖੀਆਂ ਨੇ।
ਅੱਜ ਵੀ ਤੈਨੂੰ ਚੇਤੇ ਕਰਕੇ
ਇੱਕ ਦੋ ਗ਼ਜ਼ਲਾਂ ਪੱਕੀਆਂ ਨੇ।

BARISHAN DA PANI – DR. SURJIT PATAR

ਲਫ਼ਜ਼ਾਂ   ਤੋਂ  ਪਾਰ  ਹੋਈ,  ਮੇਰੇ  ਇਸ਼ਕ  ਦੀ  ਕਹਾਣੀ 
ਘੜਿਆਂ ਚ ਭਰ ਨਾ ਹੋਵੇ, ਨੀ ਇਹ ਬਾਰਸ਼ਾਂ ਦਾ ਪਾਣੀ
ਲਫ਼ਜ਼ਾਂ ਤੋਂ ਪਾਰ ਹੋਈ, ਮੇਰੇ ਇਸ਼ਕ ਦੀ ਕਹਾਣੀ
ਘੜਿਆਂ ਚ ਭਰ ਨਾ ਹੋਵੇ, ਨੀ ਇਹ ਬਾਰਸ਼ਾਂ ਦਾ ਪਾਣੀ

ਸੀਨੇ ਚ ਇਸ ਦੇ ਸੱਚ ਹੈ, ਮੱਥੇ ਚ ਹੈ ਫ਼ਕੀਰੀ
ਸਰਦਲ ਚ ਬਾਦਸ਼ਾਹੀ, ਕਦਮਾਂ ਚ ਹੈ ਵਜ਼ੀਰੀ
ਕੰਨਾਂ ਚ ਮੁੰਦਰਾਂ ਤੇ, ਗਲ਼ ਬਿਰਹੜੇ ਦੀ ਗਾਨੀ
ਘੜਿਆਂ ਚ ਭਰ ਨਾ ਹੋਵੇ, ਨੀ ਇਹ ਬਾਰਸ਼ਾਂ ਦਾ ਪਾਣੀ

ਨਾ ਤਾਂ ਇਲਮ ਦੇ ਤਕਾਜ਼ੇ, ਨਾ ਹੀ ਮਜ਼ਹਬ ਦੀ ਮੁਥਾਜੀ
ਨਾ ਇਹ ਜਾਤ ਪਾਤ ਪੁੱਛਦਾ, ਨਾ ਇਹ ਰੀਤ ਦਾ ਲਿਹਾਜ਼ੀ
ਝੱਲੀ ਨਾ ਜਾਏ ਲੋਕੋ, ਇਹ ਅੱਥਰੀ ਜਵਾਨੀ
ਘੜਿਆਂ ਚ ਭਰ ਨਾ ਹੋਵੇ, ਨੀ ਇਹ ਬਾਰਸ਼ਾਂ ਦਾ ਪਾਣੀ

ਪੌਣਾ ਤੋਂ ਵੱਧ ਬਾਗੀ, ਇਹ ਤਾਂ ਤਾਰਿਆਂ ਤੋਂ ਉੱਚਾ
ਇਹ ਤਾਂ ਖ਼ਾਕ ਨਾਲੋਂ ਨੀਵਾਂ, ਇਹ ਤਾਂ ਨੀਰ ਨਾਲ਼ੋਂ ਸੁੱਚਾ
ਇਹ ਤਾਂ ਤੇਜ਼ ਅਗਨੀਆਂ ਦਾ, ਇਹ ਤਾਂ ਸੂਰਜਾਂ ਦਾ ਹਾਣੀ
ਘੜਿਆਂ ਚ ਭਰ ਨਾ ਹੋਵੇ, ਨੀ ਇਹ ਬਾਰਸ਼ਾਂ ਦਾ ਪਾਣੀ
ਲਫ਼ਜ਼ਾਂ ਤੋਂ ਪਾਰ ਹੋਈ, ਮੇਰੇ ਇਸ਼ਕ ਦੀ ਕਹਾਣੀ
ਘੜਿਆਂ ਚ ਭਰ ਨਾ ਹੋਵੇ, ਨੀ ਇਹ ਬਾਰਸ਼ਾਂ ਦਾ ਪਾਣੀ
ਘੜਿਆਂ ਚ ਭਰ ਨਾ ਹੋਵੇ, ਨੀ ਇਹ ਬਾਰਸ਼ਾਂ ਦਾ ਪਾਣੀ