Introducing Block Patterns
ਜ਼ਿੰਦਗੀ ਨੂੰ ਸਰਲ ਬਣਾਉਣਾ ਮਹਿੰਗਾਈ ਨਾਲ ਨਜਿੱਠਣ ਦਾ ਸਭ ਤੋਂ ਵੱਧ ਕਾਰਗਾਰ ਤਰੀਕਾ ਹੈ। Simplifying life is one of the most effective ways to deal with inflation. ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਤਾਂ ਹਮੇਸ਼ਾ ਤਿੰਨ ਹੀ ਹੁੰਦੀਆਂ ਹਨ The basic necessities of life are always three ਰੋਟੀ Food ਕੱਪੜਾ Clothing ਮਕਾਨ House .
ਪਰ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਬਹੁਤ ਜਰੂਰੀ ਹੈ ਅਸੀਂ ਹੁਣ ਸਾਇੰਸ ਯੁੱਗ ਵਿੱਚ ਜੀਅ ਰਹੇ ਹਾਂ , ਜਿੱਥੇ ਫੋਨ , ਬਿਜਲੀ , ਕਾਰਾਂ ਤੇ ਕੁਝ ਹੋਰ ਇਹੋ ਜਿਹੀਆ ਵਸਤਾਂ ਤੋਂ ਬਿਨਾਂ ਅਸੀਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰਦੇ । ਇਹੋ ਜਿਹੇ ਹਾਲਾਤ ਵਿੱਚ ਘਰ ਦਾ ਆਕਾਰ ਲੋੜ ਮੁਤਾਬਕ ਤੇ ਅਗਲੇ 30-40 ਸਾਲ ਲਈ ਚੁਣਿਆ ਜਾਵੇ। Stability ਸਥਿਰਤਾ ਬਹੁਤ ਜਰੂਰੀ ਹੈ। ਛੇਤੀ ਛੇਤੀ ਘਰ ਬਦਲਣਾ ਸਮਾਜਿਕ ਦਾਇਰਾ ਨਹੀਂ ਬਣਨ ਦਿੰਦਾ। ਰਿਸ਼ਤੇ ਬਣਦਿਆਂ ਬਹੁਤ ਸਮਾਂ ਲਗਦਾ। ਜਦੋ ਵਾਰ ਵਾਰ ਘਰ ਬਦਲਦੇ (Move) ਹਾਂ , ਬੱਚਿਆਂ ਦਾ ਦੋਸਤੀ ਚੱਕਰ ਬਹੁਤ ਛੋਟਾ ਹੋ ਜਾਂਦਾ। ਉਹ ਦੁਵਾਰਾ ਨਵੇਂ ਰਿਸ਼ਤੇ ਬਣਾਉਣਾ ਵੀ ਘੱਟ ਕਰ ਦਿੰਦੇ। But it is important to keep in mind that we are now living in the age of science, where we cannot imagine life without phones, electricity, cars and a few other such things. In such cases the size of the house should be chosen as required and for the next 30-40 years. Stability is very important. Quick moving house does not allow retaining social circle. Relationships take a long time to form. When we move around again and again, the children’s circle of friendship becomes very small. They would also reduce rebuilding new relationships.
ਕਾਰ ਆਪਣੀ ਲੋੜ ਮੁਤਾਬਿਕ ਖਰੀਦੀ ਜਾਵੇ ਤਾਂ ਬਹੁਤ ਚੰਗੀ ਗੱਲ ਹੈ। ਜੱਗ ਵਿਖਾਵਾ ਸਾਨੂੰ ਕਰਜ਼ਾਈ ਬਣਾਉਂਦਾ ਹੈ। ਕਰਜ਼ੇ ਥੱਲੇ ਦੱਬੇ ਇਨਸਾਨ ਦੀ ਸੋਚਣ ਸ਼ਕਤੀ ਦਬਾਅ ਹੇਠ ਰਹਿੰਦੀ ਹੈ। ਦਬਾਅ ਹੇਠ ਰਹਿ ਕੇ ਜ਼ਿੰਦਗੀ ਨੂੰ ਮਾਣਿਆ ਨਹੀਂ ਜਾ ਸਕਦਾ। It is a good idea to buy a car that suits your needs. Showing off the world makes us indebted. Debt-ridden human thinking is under pressure. Life cannot be enjoyed under pressure.
ਫੋਨ ਜਰੂਰਤ ਮੁਤਾਬਿਕ ਰੱਖਣਾ ਜਰੂਰੀ ਹੋ ਗਿਆ ਹੈ ਪਰ ਵੱਧ ਤੋਂ ਵੱਧ ਗੱਲਬਾਤ ਆਹਮੋ ਸਾਹਮਣੇ ਹੀ ਕਰਨੀ ਚਾਹੀਦੀ ਹੈ। ਜਿਨ੍ਹਾਂ ਮਰਜ਼ੀ ਕੋਈ ਸੁਰੱਖਿਆ ਦਾ ਦਾਅਵਾ ਕਰੇ , ਤੁਹਾਡੀ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਹਮੇਸ਼ਾ ਹੀ ਹੁੰਦੀ ਹੈ। ਨਵੇਂ ਮਾਡਲਾਂ ਪਿੱਛੇ ਭੱਜਦੇ ਰਹਿਣਾ ਧਾਰਕ ਦੇ ਹਿੱਤ ਵਿੱਚ ਨਹੀਂ। It has become necessary to keep the phone as per the need. The conversation should be done face to face as much as possible. No matter who claims security, your personal information is always misused. It is not in the interest of the holder to keep chasing new models.
ਜ਼ਿੰਦਗੀ ਨੂੰ ਜਿੰਨਾ ਸਰਲ ਬਣਾ ਸਕੋ ਬਣਾਉਣਾ ਚਾਹੀਦਾ ਹੈ। ਪਦਾਰਥਵਾਦੀ ਹਰ ਵਸਤੂ ਆਪਣਾ ਸਮਾਂ ਵੇਚ ਕੇ ਹੀ ਮਿਲਦੀਆਂ ਹਨ। ਸਮਾਂ ਕੁਦਰਤ ਦੀ ਬਕਸ਼ੀ ਅਨਮੋਲ ਦਾਤ ਹੈ। ਜੇ ਮੰਨ ਲਵੋ ਕੁਦਰਤ ਨੇ 80 ਸਾਲ ਉਮਰ ਦਿੱਤੀ ਹੈ ਤਾਂ ਪ੍ਰਤੀ ਦਿਨ ਕਿੰਨੇ ਘੰਟੇ ਕਮਾਈ ਕਰਨੀ ਹੈ , ਕਿੰਨੇ ਘੰਟੇ ਪਰਵਾਰ ਨਾਲ ਬਤੀਤ ਕਰਨੇ ਹਨ , ਕਿੰਨਾ ਸਮਾਂ ਆਪਣੇ ਲਈ ਰੱਖਣਾ ਹੈ , ਸਭ ਧਿਆਨ ਵਿੱਚ ਰੱਖਣਾ ਚਾਹੀਦਾ ਹੈ। Life should be made as simple as possible. We get all materials by selling our time. Time is a gift from nature. If nature gave us let us assumes 80 years of life , then how many hours per day to earn, how many hours to spend with family, how much time to keep for oneself, all should be taken into consideration.