Simple thoughts
ਗ਼ਲਤ ਜਗ੍ਹਾ ਅਤੇ ਸਹੀ ਜਗ੍ਹਾ ਦੋ comparative ਸ਼ਬਦ ਹਨ। ਇੱਕ ਨੂੰ ਮਿਟਾ ਦਿਓ ਦੂਜੇ ਸ਼ਬਦ ਦੀ ਹੋਂਦ ਵੀ ਖਤਮ।
ਜੇ ਨੀਵਾਂ ਨਾ ਹੋਵੇ ਤਾਂ ਉੱਚਾ ਕਿਵੇਂ ਹੋ ਜਾਵੇਗਾ। ਜੇ ਗਰੀਬ ਨਾ ਹੋਵੇ ਤਾਂ ਅਮੀਰ ਕਿੱਥੋਂ ਹੋ ਜਾਵੇਗਾ।
ਜੇ ਹੁਣ ਸਿਰਫ਼ ਸ਼ਬਦਾਂ ਤੇ ਗੌਰ ਕਰੀਏ ਤਾਂ ਗ਼ਲਤ ਜਗ੍ਹਾ ਸਹੀ ਇਨਸਾਨ ਵੀ ਹੋ ਸਕਦਾ ਹੈ ਤੇ ਸਹੀ ਜਗ੍ਹਾ ਗਲਤ ਇਨਸਾਨ ਵੀ ਹੋ ਸਕਦਾ ਹੈ। ਰਾਤ ਭਾਰਤ ਵਿੱਚ ਰਹਿੰਦੇ ਦੋਸਤ ਨੂੰ ਫੋਨ ਲਗਾਉਣ ਦੀ 4-5 ਵਾਰ ਕੋਸ਼ਿਸ਼ ਕੀਤੀ ,time zone ਅਲੱਗ ਹੋਣ ਕਰਕੇ ਉਹ ਵਿਅਸਤ ਹੋਣਗੇ ਕਿਉਂਕਿ ਉੱਥੇ ਸਵੇਰ ਸੀ ਤੇ ਕੈਨੇਡਾ ਚ ਰਾਤ। ਜੋ ਗੱਲਾਂ ਉਸ ਨਾਲ ਕਰਨੀਆਂ ਸਨ ਇੱਥੇ ਲਿਖ ਰਿਹਾ ਹਾਂ। ਜੇ ਕੋਈ ਸ਼ੰਕਾ ਰਹਿ ਜਾਵੇਗਾ ਵੀਡੀਓ ਕਾਲ ਕਰ ਲਵਾਂਗੇ।
ਹੁਣ ਬਹੁਤ ਵਾਰ ਸਹੀ ਜਗ੍ਹਾ ਤੋਂ ਮਤਲਬ ਧਾਰਮਿਕ ਸਥਾਨ ਲਿਆ ਜਾਂਦਾ ਤੇ ਗ਼ਲਤ ਜਗ੍ਹਾ ਦਾ ਮਤਲਬ ਠੇਕੇ ਤੇ dance club ਬਗੈਰਾ।
ਖੈਰ ਮੈਂ ਠੇਕਿਆਂ ਦੀ ਵਕਾਲਤ ਕਿਉਂ ਕਰਨੀ। ਲੋਕ ਕਹਿਣਗੇ ਠੇਕੇ ਤੇ ਜਾਣ ਤੋਂ ਬਾਅਦ ਸ਼ਰਾਬ ਪੀ ਕੇ ਬੰਦਾ ਹੋਸ਼ ਗਵਾ ਲੈਂਦਾ।
ਪਰ ਮੇਰਾ different perspective ਤੋਂ ਸਵਾਲ ਹੁੰਦਾ ਜੇਕਰ ਉਹ ਬੰਦਾ ਹੋਸ਼ ਚ ਹੁੰਦਾ ਠੇਕੇ ਜਾਂਦਾ ਹੀ ਕਿਉਂ ?? ਹੋਸ਼ ਤੇ ਉਸਦਾ ਪਹਿਲਾਂ ਹੀ ਗੁੰਮ ਹੋ ਚੁੱਕਾ ਹੈ ਤਾਹੀਉਂ ਤਾਂ ਠੇਕੇ ਤੇ ਗਿਆ।
ਕਿਸੇ ਧੋਖੇ ਨੇ ਜਾ ਕਿਸੇ ਦੁੱਖ ਨੇ ਉਸਦਾ ਹੋਸ਼ ਹਿਲਾ ਦਿੱਤਾ ਹੋਵੇਗਾ ਤਾਹੀਉਂ ਤਾਂ temporary relief ਦੀ ਭਾਲ ਚ ਠੇਕੇ ਗਿਆ ਹੋਵੇਗਾ।
ਹੁਣ ਗੱਲ ਕਰਦਾਂ ਹਾਂ ਸਹੀ ਜਗ੍ਹਾ ਜਾਣੀ ਧਾਰਮਿਕ ਸਥਾਨ। ਭਾਰਤ ਵਿੱਚ ਮੈਨੂੰ ਧਾਰਮਿਕ ਸਥਾਨਾਂ ਤੇ ਕੋਈ ਨੁਕਸਾਨ ਨਹੀਂ ਪਹੁੰਚਿਆ। ਪਰ ਕੈਨੇਡਾ ਦੇ ਧਾਰਮਿਕ ਸਥਾਨਾਂ ਤੇ ਜਾਣਾ ਸ਼ੁਰੂ ਕੀਤਾ ਤਾਂ ਖ਼ਾਲਿਸਤਾਨ ਦੀ ਭਰਤੀ ਕਰਨ ਵਾਲੇ ਮੇਰੇ ਪਿੱਛੇ ਪੈ ਗਏ। ਜਨਮ ਤੋਂ ਕੈਨੇਡਾ ਆਉਣ ਤੱਕ ਕੇਸ ਕਦੇ ਕੱਟੇ ਨਹੀਂ ਸਨ ,ਖੁੱਲ੍ਹੀ ਦਾਹੜੀ ਸਿੱਖਾਂ ਦੇ ਘਰ ਜੰਮਿਆ ਪਲਿਆ।
ਇੱਕ ਗੱਲ ਵੱਲ ਧਿਆਨ ਦੇਣਾ ਇਹੋ ਜਿਹੇ ਪੋਸਟ ਬਹੁਤ ਵੇਖਣ ਵਿੱਚ ਮਿਲਣਗੇ
ਇੱਕ ਹਿੰਦੂ ਅੰਮ੍ਰਿਤ ਸ਼ਕ ਕੇ ਸਿੱਖ ਬਣਿਆ
ਇੱਕ ਈਸਾਈ ਅੰਮ੍ਰਿਤ ਸ਼ਕ ਕੇ ਸਿੱਖ ਬਣਿਆ
ਹੁਣ ਜੇ ਸਿੱਖ ਬਣਨਾ ਏਨਾ ਹੀ ਸੌਖਾ ਹੋਵੇ ਕੋਈ ਵੀ ਕੇਸ ਵਧਾ ਕੇ ਪੰਜ ਕਕਾਰ ਪਾ ਕੇ ਸਿੱਖ ਦਿਖਾਈ ਦੇ ਸਕਦਾ ਹੈ।
ਰੁਕੋ ! ......
ਇਹਨਾਂ ਸ਼ਬਦਾਂ ਵੱਲ ਦੁਵਾਰਾ ਧਿਆਨ ਦੇਣਾ "ਕੇਸ ਵਧਾ ਕੇ ਪੰਜ ਕਕਾਰ ਪਾ ਕੇ ਕੋਈ ਵੀ ਸਿੱਖ ਦਿਖਾਈ ਦੇ ਸਕਦਾ ਹੈ।" ਇਸ ਵਾਕ ਵਿੱਚ ਸਿੱਖ ਹੋਣ ਅਤੇ ਸਿੱਖ ਦਿਖਾਈ ਦੇਣ ਵਾਲਾ ਫਰਕ ਬਿਲਕੁੱਲ ਸ਼ਪੱਸ਼ਟ ਹੈ।
ਹੁਣ ਮੈਂ ਧਿਆਨ ਦਿਵਾਉਣਾ ਚਾਹੁੰਦਾ ਕੀ ਕੋਈ ਤੁਹਾਡੇ ਵਿੱਚ ਸ਼ਾਮਲ ਹੋਣ ਤੋਂ ਬਿਨਾਂ ਤੁਹਾਡਾ ਨੁਕਸਾਨ ਕਰ ਸਕਦਾ ਹੈ ??
ਉੱਪਰ ਵਾਲੇ ਸਵਾਲ ਨੂੰ ਦੁਵਾਰਾ ਪੜ੍ਹੋ ,ਰੁਕੋ reflect ਕਰੋ।
ਕੀ ਤੁਸੀਂ ਕਹਾਵਤ ਸੁਣੀ ਹੈ ??
" ਕੁੱਛੜ ਬੈਠ ਕੇ ਦਾਹੜੀ ਮੁੰਨਣਾ "
ਇਸ ਕਹਾਵਤ ਦੀ ਤਹਿ ਤੱਕ ਜਾਂਦੇ ਹਾਂ
ਕੀ 10 ਫੁੱਟ ਦੂਰ ਬੈਠਾ ਬੰਦਾ ਤੁਹਾਡੀ ਦਾੜੀ ਮੁੰਨਣ ਦੀ ਸਮਰੱਥਾ ਰੱਖਦਾ ??
ਇਹ ਮਿਸ਼ਨਰੀਆਂ ਨੇ ਬੜਾ ਆਸਾਨ ਤਰੀਕਾ ਲੱਭਿਆ ਇੱਕ ਵਾਰ ਤਰੀਫ਼ ਕਰੋ ਵਿੱਚ ਵੜ੍ਹ ਜਾਓ spy ਕਰਨਾ ਕਿੰਨਾ ਸੌਖਾ ਹੋ ਜਾਂਦਾ। ਜਿੰਨਾ ਨੁਕਸਾਨ ਕੋਈ ਤੁਹਾਡੇ ਵਿੱਚ ਵੜ੍ਹ ਕੇ ਕਰ ਸਕਦਾ ਦੂਰ ਬੈਠਾ ਕਿਵੇਂ ਕਰੇਗਾ ??
ਹੁਣ ਮੈਂ ਚਾਨਣਾ ਪਾਉਂਦਾ ਕਿਵੇਂ ਮੈਂ ਸਹੀ ਜਗ੍ਹਾ ਹੁੰਦਿਆਂ ਸੁੰਦਿਆਂ ਗ਼ਲਤ experience ਲੈ ਬੈਠਾ ਸਿਰਫ ਕੈਨੇਡਾ ਵਿੱਚ।
32 ਸਾਲ ਭਾਰਤ ਚ ਰਹਿ ਕੇ ਧਾਰਮਿਕ ਜਗ੍ਹਾ ਜਾਣ ਦਾ ਮੈਨੂੰ ਕੋਈ ਨੁਕਸਾਨ ਨਹੀਂ ਹੋਇਆ। ਭਾਰਤ ਦੇ ਦੂਜੇ ਸੂਬਿਆਂ ਵਿੱਚ travel ਕਰਨ ਦਾ ਮੈਨੂੰ ਕੋਈ ਨੁਕਸਾਨ ਨਹੀਂ ਹੋਇਆ। ਕੈਨੇਡਾ ਦੇ ਸਿਖਾਂ ਵਰਗੇ ਸਰੀਰਾਂ ਵਿੱਚ ਵਸਦੇ ਗੈਰ ਸਿਖਾਂ ਨੇ ਹੀ ਮੇਰੇ ਖੂਨ ਵਿੱਚ ਨਸ਼ਿਆਂ ਦੀ ਮਿਲਾਵਟ ਕੀਤੀ ਸੀ। ਇਹੀ ਨਕਲੀ ਸਿੱਖ ਕਿਰਤ ਕਰੋ ਕਿਰਤ ਕਰੋ ਕਹਿਣ ਵਾਲੇ ਕਦੇ ਵੀ ਕਿਰਤ ਦੇ ਪੂਰੇ ਪੈਸੇ ਨਹੀਂ ਦਿੰਦੇ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੈਅ ਹੋਏ contract ਮੁਤਾਬਕ ਪੈਸੇ ਦੇਣ ਤੋਂ ਮੁਨਕਰ ਹੁੰਦੇ ਹਨ।
ਸਾਰਾ ਕੰਮ ਠੀਕ ਕਰਨ ਤੇ ਵੀ ਮਿਹਨਤ ਦਾ ਪੂਰਾ ਮੁੱਲ ਕਦੇ ਵੀ ਨਹੀਂ ਦਿੰਦੇ।
ਫਿਰ ਮੇਰੇ ਲਈ ਸਹੀ ਜਗ੍ਹਾ ਦਾ ਅਰਥ ਕੀ ਰਹਿ ਗਿਆ ??
ਜੇ ਜ਼ਿੰਦਗੀ ਚ ਕੋਈ ਚੈਨ ਅਰਾਮ ਹੈ, ਇਹ ਕੈਨੇਡਾ ਦੇ ਧਾਰਮਿਕ ਸਥਾਨਾਂ ਤੋਂ ਦੂਰ ਰਹਿਣ ਕਰਕੇ ਹੀ ਹੈ।
ਦੁਬਈ ਤੋਂ ਕੇਸ ਵਧਾ ਕੇ ਕੋਈ ਅਮ੍ਰਿਤਪਾਲ ਤੁਹਾਡੇ ਵਿੱਚ ਘੁਸੇੜ ਦਿੱਤਾ ਜਾਂਦਾ ਸ਼ਾਂਤੀ ਭੰਗ ਕਰਨ ਲਈ। ਫਿਰ ਇਹਨਾਂ ਦਾ ਬਹਾਨਾ ਬਣਾ ਕੇ ਸਿੱਖ ਪਰਿਵਾਰਾਂ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
ਨਿੱਜਰ ਵਰਗੇ ਬੰਦੇ ਜਿਹਨਾਂ ਦੀ ਬਹਾਦਰੀ ਪੰਜਾਬ ਚ ਰਹਿਣ ਵੇਲੇ ਕੁੰਡਲਨੀ ਮਾਰ ਕੇ ਸੁੱਤੀ ਪਈ ਹੁੰਦੀ। vistor visa ਤੇ ਆ ਕੇ refuge status ਲਈ apply ਕਰਨਾ reject ਹੋਣਾ ਫਿਰ ਵਿਆਹ ਕਰਵਾ ਕੇ ਪੱਕਾ ਹੋਣਾ। ਫਿਰ ਇਹਨਾਂ ਦੀ ਦਹਾਕਿਆਂ ਤੋਂ ਸੁੱਤੀ ਪਈ ਬਹਾਦਰੀ activate ਹੋ ਜਾਂਦੀ।
ਬਹੁਤੇ ਖ਼ਾਲਿਸਤਾਨੀ ਕੈਨੇਡਾ ਚ ਗ਼ਲਤ ਢੰਗ ਨਾਲ PRI ਲੈਣ ਤੋਂ ਬਾਅਦ ਹੀ ਬਣਦੇ। ਜਾ ਕਹਿ ਲਵੋ ਇਸ ਤਰ੍ਹਾਂ ਉਹਨਾਂ ਨੂੰ ਭਰਤੀ ਕਰਨਾ ਸੌਖਾ ਹੁੰਦਾ।
ਮੈਂ skilled worker class ਚ PRI ਆਇਆ ਸੀ। ਇਹਨਾਂ ਵੇਖਿਆ ਇਹ ਅੜਿੱਕੇ ਨਹੀਂ ਆਉਣਾ finacially harm ਕਰਕੇ ਵੇਖੋ ਸ਼ਾਇਦ ਗੱਲ ਬਣ ਜਾਵੇ। 12-14 ਸਾਲ ਜ਼ੋਰ ਲਗਾ ਚੁੱਕੇ ਬਚਦੇ 20-30 ਵੀ ਲਗਾ ਕੇ ਵੇਖ ਲੈਣ।
ਪਰ ਜਿਹੜਾ ਆਪ ਕੇਸ ਕਟਾ ਕੇ ਪਾਸੇ ਹੋ ਬੈਠ ਗਿਆ, ਉਸਤੋਂ ਸਿੱਖ ਧਰਮ ਨੂੰ ਕੀ ਖਤਰਾ ??
ਯਾਦ ਮੈਂ ਕਿਹਾ ਸੀ ਕਿ ਦਾੜੀ ਕੁੱਛੜ ਬੈਠ ਕੇ ਹੀ ਮੁੰਨੀ ਜਾ ਸਕਦੀ ਦੂਰ ਬੈਠੇ ਤੋਂ ਕਾਹਦਾ ਖਤਰਾ ??
ਜੇ ਹੁਣ ਮੇਰੇ ਕੇਸ ਕਟਵਾਉਣ ਤੇ ਪੱਗ ਨਾ ਬੰਨਣ ਦਾ ਕਾਰਨ ਸਾਫ਼ ਹੋ ਗਿਆ ਹੋਵੇ ਤਾਂ ਠੀਕ। ਨਾ ਹੋਵੇ ਤਾਂ ਰੱਜ ਕੇ ਸਵਾਲ ਕਰੋ। ਮੈਂ ਸਵਾਲਾਂ ਤੋਂ ਨਹੀਂ ਘਬਰਾਉਂਦਾ।
ਇੱਹ shabadguru.ca 2019-20 ਵਿੱਚ ਸੰਵਾਦ ਕਰਨ ਲਈ ਬਣਾਈ ਸੀ।
ਆਪਣਾ ਫੋਨ ਨੰਬਰ ,email address , ਘਰ ਦਾ ਪਤਾ ਸਭ ਸਾਂਝਾ ਕੀਤਾ ਸੀ।
ਲੋਕਲ ਰੇਡੀਓ ਤੇ ਸਭ ਤੋਂ ਪਹਿਲਾਂ ਕਾਲਰ ਲਗਾਤਰ 2 ਸਾਲ ਰਿਹਾ।
ਸੰਵਾਦ ਨਾਲੋਂ ਵਿਵਾਦ ਕਰਦੇ ਰਹੇ ਗੱਲ ਨਹੀਂ ਸੁਣੀ।
ਜਿਹੜੇ ਮੈਨੂੰ ਮਿਹਣਾ ਦਿੰਦੇ ਸ਼ਾਮਲ ਨਹੀਂ ਹੁੰਦਾ ਸ਼ਾਮਲ ਨਹੀਂ ਹੁੰਦਾ। ਦੱਸਣਾ ਜੇ ਮੈਂ ਕੋਸ਼ਿਸ਼ ਕੀਤੀ ਸੀ ਕਿੰਨੇ ਕੁ ਸ਼ਾਮਲ ਹੋਏ ਸਨ। ਖਰਚਾ ਤੇ ਆਪਣੀ pocket ਵਿੱਚੋਂ ਕੀਤਾ ਸੀ। ਦਾਨ ਮੰਗ ਕੇ ਤੇ ਨਹੀਂ ਬਣਾਈ ਸੀ। ਤੁਹਾਡਾ ਸ਼ਾਮਲ ਨਾ ਹੋਣਾ ਹੀ ਮੇਰੇ ਦੂਰ ਹੋ ਕੇ ਬੈਠਣ ਦਾ ਕਾਰਨ ਬਣਿਆ। 2022 ਤੋਂ ਬਾਅਦ ਇਸ website ਤੇ ਕੋਈ ਖਾਸ ਕੰਮ ਨਹੀਂ ਕੀਤਾ। ਪਰ ਗੁੱਸੇ ਚ ਆ ਕੇ delete ਵੀ ਨਹੀਂ ਕੀਤੀ।
ਆਪਣਾ ਧਾਰਮਿਕ ਚਿਹਰਾ ਵੇਖਣ ਲਈ ਇਹ website ਵਧੀਆ ਸ਼ੀਸ਼ੇ ਦਾ ਕੰਮ ਦੇ ਸਕਦੀ ਹੈ। ਪਰ ਜੇਕਰ ਇਹ ਕੈਨੇਡਾ ਦੇ ਬਾਹਰੋਂ ਦਿਖਣ ਵਾਲੇ ਸਿੱਖ ਵੇਖਣਾ ਚਾਹੁੰਦੇ ਹੋਣ।
ਮੈਂ ਪੁੱਛ ਸਕਦਾ ਤੁਹਾਡੀ ਸ਼ਮੂਲੀਅਤ ਕਿੱਥੇ ਸੀ ਜਦੋਂ ਮੈਂ ਯਤਨਸ਼ੀਲ ਸੀ ????